ਸੰਸਾਰ

ਜਸਬੀਰ ਮਾਨ ਦੇ ਕਹਾਣੀ ਸੰਗ੍ਰਹਿ ‘ਸ਼ਗਨਾਂ ਦੀ ਚੁੰਨੀ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਰੋਹ

ਹਰਦਮ ਮਾਨ/ਕੌਮੀ ਮਾਰਗ ਬਿਊਰੋ | September 05, 2023 02:00 PM

 

ਸਰੀ-ਵੈਨਕੂਵਰ ਵਿਚਾਰ ਮੰਚ ਵੱਲੋਂ ਜਸਬੀਰ ਮਾਨ ਦੇ ਕਹਾਣੀ ਸੰਗ੍ਰਹਿ ਸ਼ਗਨਾਂ ਦੀ ਚੁੰਨੀ ਰਿਲੀਜ਼ ਕਰਨ ਅਤੇ ਇਸ ਉਪਰ ਵਿਚਾਰ ਚਰਚਾ ਕਰਨ ਲਈ ਨਿਊਟਨ ਲਾਇਬਰੇਰੀ, ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਨਦੀਮ ਪਰਮਾਰ, ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ ਕਹਾਣੀਕਾਰਾ ਜਸਬੀਰ ਮਾਨ ਨੇ ਕੀਤੀ।

ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਮੰਚ ਦੇ ਉਦੇਸ਼ ਤੇ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਕਹਾਣੀਕਾਰ ਦੇਸ ਰਾਜ ਕਾਲੀ, ਸ਼ਾਇਰ ਹਰਜਿੰਦਰ ਬੱਲ ਅਤੇ ਕੈਨੇਡੀਅਨ ਕਲਾਕਾਰ ਦਲਜੀਤ ਕਲਿਆਣਪੁਰੀ ਨੂੰ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੰਚ ਦੇ ਸਕੱਤਰ ਅਤੇ ਸਟੇਜ ਸੰਚਾਲਕ ਮੋਹਨ ਗਿੱਲ ਨੇ ਜਸਬੀਰ ਮਾਨ ਅਤੇ ਸ਼ਗਨਾਂ ਦੀ ਚੁੰਨੀ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਪੁਸਤਕ ਉੱਪਰ ਪਹਿਲਾ ਪਰਚਾ ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਪੜ੍ਹਿਆ। ਉਨ੍ਹਾਂ ਕਿਹਾ ਕਿ ਜਸਬੀਰ ਨੇ ਆਪਣੀਆਂ ਕਹਾਣੀਆਂ ਵਿਚ ਪੰਜਾਬੀ ਸੱਭਿਆਚਾਰ ਅਤੇ ਕੈਨੇਡੀਅਨ ਸੱਭਿਆਚਾਰ ਵਿਚ ਵਿਚਰ ਰਹੇ ਮਨੁੱਖ ਦੀ ਮਨੋਦਿਸ਼ਾ ਨੂੰ ਤਰਕਯੁਕਤ ਬਿਰਤਾਂਤ ਵਿਧੀਆਂ ਅਤੇ ਗ਼ਲਪ ਦੀ ਭਾਸ਼ਾ ਨਾਲ ਪੜ੍ਹਨ ਦਾ ਯਤਨ ਕੀਤਾ ਹੈ। ਇਨ੍ਹਾਂ ਕਹਾਣੀਆਂ ਵਿਚ ਪੰਜਾਬੀ ਮੂਲ ਦੇ ਅਤੇ ਵਿਦੇਸ਼ੀ ਮੂਲ ਦੇ ਪਾਤਰ ਬੜੀ ਸਹਿਜਤਾ ਨਾਲ ਵਿਚਰਦੇ ਹਨ। ਇਸ ਕਹਾਣੀ ਸੰਗ੍ਰਹਿ ਰਾਹੀਂ ਜਸਬੀਰ ਮਾਨ ਦੀ ਮਾਨਵਵਾਦੀ ਪਹੁੰਚ ਉੱਭਰ ਕੇ ਸਾਹਮਣੇ ਆਉਂਦੀ ਹੈ। ਦੂਜੇ ਪਰਚੇ ਰਾਹੀਂ ਤ੍ਰਿਪਤ ਕਮਲ ਨੇ ਕਿਹਾ ਕਿ ਜਸਬੀਰ ਮਾਨ ਦੀਆਂ ਕਹਾਣੀਆਂ ਉਸ ਦੇ ਕਿੱਤੇ ਵਿੱਚੋਂ ਉਪਜੀਆਂ ਹਨ। ਮਾਨਵੀ ਰਿਸ਼ਤਿਆਂ ਨਾਲ ਲਬਰੇਜ਼ ਇਨ੍ਹਾਂ ਕਹਾਣੀਆਂ ਵਿਚ ਕੈਨੇਡਾ ਮੈਡੀਕਲ ਸਿਸਟਮ ਉਪ ਵਿਸ਼ੇ ਵਜੋਂ ਉੱਭਰਦਾ ਹੈ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਜਸਬੀਰ ਮਾਨ ਨੇ ਬਹੁਤ ਨਿਵੇਕਲੇ ਵਿਸ਼ਿਆਂ ਨੂੰ ਆਪਣੀਆਂ ਕਹਾਣੀਆਂ ਦਾ ਰੂਪ ਦਿੱਤਾ ਹੈ। ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਜਸਬੀਰ ਮਾਨ ਦੀਆਂ ਕਹਾਣੀਆਂ ਬੜੀਆਂ ਸਿੱਧੀਆਂ ਸਾਦੀਆਂ, ਸਰਲ, ਸਪਾਟ ਹਨ ਅਤੇ ਇਨ੍ਹਾਂ ਵਿਚ ਅਧੁਨਿਕ ਕਹਾਣੀਆਂ ਵਾਲੇ ਗੁੰਝਲਦਾਰ ਮੋੜ, ਤਿੱਖੇ ਵਾਕ, ਵਲ ਵਿੰਗ ਜਾਂ ਲੁਕਵੇਂ ਐਕਟ ਨਹੀਂ ਹਨ। ਇਨ੍ਹਾਂ ਕਹਾਣੀਆਂ ਨੂੰ ਆਮ ਪਾਠਕ ਬਹੁਤ ਸੌਖੀ ਤਰ੍ਹਾਂ ਪੜ੍ਹ ਕੇ ਆਨੰਦ ਮਾਣ ਸਕਦਾ ਹੈ।

ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਨੇ ਕਿਹਾ ਕਿ ਇਸ ਪੁਸਤਕ ਦੀਆਂ ਕਹਾਣੀਆਂ ਨੂੰ ਦੋ ਵਰਗਾਂ ਵੰਡਿਆ ਜਾ ਸਕਦਾ ਹੈ। ਪਹਿਲੇ ਵਰਗ ਵਿਚ ਪਰਿਵਾਰਕ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਬੜੀ ਖੂਬਸੂਰਤੀ ਨਾਲ ਚਿਤਰਿਆ ਗਿਆ ਹੈ। ਦੂਜੇ ਵਰਗ ਵਿਚ ਨਾਬਰੀ ਦੀਆਂ ਕਹਾਣੀਆਂ ਹਨ ਜੋ ਔਰਤ ਨੂੰ ਜ਼ਿੰਦਗੀ ਦੀਆਂ ਬੁਸੀਆਂ ਕਦਰਾਂ ਕੀਮਤਾਂ ਨੂੰ ਠੋਕਰ ਮਾਰ ਕੇ ਆਪਣੀ ਚੋਣ ਅਨੁਸਾਰ ਪੂਰੀ ਜੀਅਦਾਰੀ ਅਤੇ ਜੁਰਅਤ ਨਾਲ ਜਿਉਣ ਦਾ ਹੌਂਸਲਾ ਦਿੰਦੀਆਂ ਹਨ। ਉਨ੍ਹਾਂ ਫੁੱਲਾਂ ਵਾਲਾ ਬਾਗ ਨੂੰ ਇਸ ਸੰਗ੍ਰਹਿ ਦੀ ਪ੍ਰਤੀਨਿਧ ਕਹਾਣੀ ਦੱਸਿਆ।

ਪੁਸਤਕ ਸ਼ਗਨਾਂ ਦੀ ਚੁੰਨੀ ਰਿਲੀਜ਼ ਕਰਨ ਦੀ ਰਸਮ ਉਪਰੰਤ ਵਿਚਾਰ ਚਰਚਾ ਵਿਚ ਨਾਮਵਰ ਸ਼ਾਇਰ ਜਸਵਿੰਦਰ, ਨਦੀਮ ਪਰਮਾਰ, ਸਤੀਸ਼ ਗੁਲਾਟੀ, ਮਨਜੀਤ ਕੰਗ, ਇੰਦਰਜੀਤ ਕੌਰ ਸਿੱਧੂ, ਹਰਚੰਦ ਬਾਗੜੀ, ਰਾਜਵੰਤ ਰਾਜ, ਮੁਖਤਿਆਰ ਸਿੰਘ ਬੋਪਾਰਾਏ, ਭੁਪਿੰਦਰ ਮੱਲ੍ਹੀ, ਡਾ. ਜਸ ਮਲਕੀਤ, ਦਵਿੰਦਰ ਕੌਰ ਜੌਹਲ, ਨਿਰਮਲ ਗਿੱਲ ਅਤੇ ਪ੍ਰੀਤਪਾਲ ਅਟਵਾਲ ਨੇ ਵੀ ਇਨ੍ਹਾਂ ਕਹਾਣੀਆਂ ਪ੍ਰਤੀ ਆਪਣੇ ਵਿਚਾਰ ਰੱਖੇ ਅਤੇ ਇਕ ਵਧੀਆ ਕਹਾਣੀ ਸੰਗ੍ਰਿਹ ਲਈ ਜਸਬੀਰ ਮਾਨ ਨੂੰ ਵਧਾਈ ਦਿੱਤੀ। ਕਹਾਣੀਕਾਰਾ ਜਸਬੀਰ ਮਾਨ ਅਤੇ ਵੈਨਕੂਵਰ ਵਿਚਾਰ ਮੰਚ ਦੇ ਆਗੂ ਅੰਗਰੇਜ਼ ਬਰਾੜ ਨੇ ਅੰਤ ਵਿਚ ਸਭਨਾਂ ਹਾਜਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Have something to say? Post your comment

 

ਸੰਸਾਰ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ

ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ

ਕੈਨੇਡਾ ਚੋਣਾਂ ਵਿੱਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ

ਕੈਨੇਡਾ ਚੋਣ: ਲਿਬਰਲ ਪਾਰਟੀ ਚੌਥੀ ਵਾਰ ਸੱਤਾ ਵਿੱਚ ਵਾਪਸ ਆਈ, ਟਰੰਪ ਦੀ 'ਟੈਰਿਫ ਵਾਰ' ਨੇ ਮਾਰਕ ਕਾਰਨੀ ਦਾ ਰਸਤਾ ਆਸਾਨ ਕਰ ਦਿੱਤਾ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਹਜਾਰਾਂ ਸ਼ਰਧਾਲੂ ਬੜੇ ਉਤਸ਼ਾਹ ਨਾਲ ਹੋਏ ਸ਼ਾਮਲ

ਕੈਨੇਡਾ: ਬਲਵੀਰ ਢੱਟ,ਤੇਗਜੋਤ ਬੱਲ, ਬਲਦੀਪ ਝੰਡ ਅਤੇ ਮਨਦੀਪ ਧਾਲੀਵਾਲ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸੰਭਾਲਿਆ ਮੋਰਚਾ

ਭਾਰਤ-ਪਾਕਿਸਤਾਨ ਸਰਹੱਦੀ ਤਣਾਅ -ਦੋਵੇਂ ਦੇਸ਼ ਇਸਨੂੰ ਹੱਲ ਕਰ ਲੈਣਗੇ- ਟਰੰਪ ਨੇ ਕਿਹਾ

ਕੈਨੇਡਾ ਚੋਣਾਂ ਲਈ 18 ਤੋਂ 21 ਅਪ੍ਰੈਲ ਤੱਕ 4 ਦਿਨ ਹੋਈ ਐਡਵਾਂਸ ਪੋਲ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾਏ